Sunday, 24 April 2022

"ਰੁੱਖਾਂ ਤੋਂ ਜਦੋ ਮਿਲੇ ਹਰਿਆਲੀ, ਜੀਵਨ ਨੂੰ ਉਦੋਂ ਮਿਲੇ ਖੁਸ਼ਹਾਲੀ": ਇੰਜ: ਦਲਜੀਤ ਸਿੰਘ ਕੋਹਲੀ

 


ਅੰਮ੍ਰਿਤਸਰ ( ਸਵਿੰਦਰ ਸਿੰਘ ) : ਪਾਣੀ ਧਰਤੀ 'ਤੇ ਜੀਵਨ ਦਾ ਸਭ ਤੋਂ ਜ਼ਰੂਰੀ ਸਰੋਤ ਹੈ ਕਿਉਂਕਿ ਸਾਨੂੰ ਜੀਵਨ ਦੇ ਸਾਰੇ ਕਾਰਜਾਂ ਜਿਵੇਂ ਕਿ ਪੀਣ, ਖਾਣਾ ਪਕਾਉਣ, ਨਹਾਉਣ, ਕੱਪੜੇ ਧੋਣ, ਫਸਲਾਂ ਪੈਦਾ ਕਰਨ ਆਦਿ ਲਈ ਪਾਣੀ ਦੀ ਲੋੜ ਹੁੰਦੀ ਹੈ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸਹੀ ਸਪਲਾਈ ਲਈ ਪਾਣੀ ਨੂੰ ਪ੍ਰਦੂਸ਼ਿਤ ਕੀਤੇ ਬਿਨਾਂ ਬਚਾਉਣ ਦੀ ਲੋੜ ਹੈ। ਧਰਤੀ 'ਤੇ ਸੁਰੱਖਿਅਤ ਅਤੇ ਪੀਣ ਵਾਲੇ ਪਾਣੀ ਦੀ ਬਹੁਤ ਘੱਟ ਪ੍ਰਤੀਸ਼ਤਤਾ ਦਾ ਅੰਦਾਜ਼ਾ ਲਗਾ ਕੇ, ਪਾਣੀ ਦੀ ਸੰਭਾਲ ਜਾਂ ਪਾਣੀ ਬਚਾਓ ਮੁਹਿੰਮ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਬਣ ਗਈ ਹੈ। ਉਦਯੋਗਿਕ ਰਹਿੰਦ-ਖੂੰਹਦ ਕਾਰਨ ਪਾਣੀ ਦੇ ਵੱਡੇ ਸਰੋਤ ਹਰ ਰੋਜ਼ ਪ੍ਰਦੂਸ਼ਿਤ ਹੋ ਰਹੇ ਹਨ। ਪਾਣੀ ਦੀ ਬੱਚਤ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ, ਬਿਲਡਰਾਂ ਦੁਆਰਾ ਸਾਰੀਆਂ ਉਦਯੋਗਿਕ ਇਮਾਰਤਾਂ, ਅਪਾਰਟਮੈਂਟਾਂ, ਸਕੂਲਾਂ, ਹਸਪਤਾਲਾਂ ਆਦਿ ਵਿੱਚ ਸਹੀ ਪਾਣੀ ਪ੍ਰਬੰਧਨ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।



ਅੰਮ੍ਰਿਤਸਰ ਗੁਰੂ ਨਗਰੀ ਤੇ ਵਾਤਾਵਰਨ ਪ੍ਰੇਮੀ ਇੰਜ: ਦਲਜੀਤ ਸਿੰਘ ਕੋਹਲੀ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਹਮੇਸ਼ਾ ਹੀ ਪਾਣੀ ਬਚਾਉ, ਰੁੱਖ ਲਗਾਉ ਦੇ ਨਾਅਰੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਵੱਖ ਵੱਖ ਸਲੋਗਨਾ ਦੇ ਰਾਹੀਂ "ਰੁੱਖਾਂ ਤੋਂ ਜਦੋ ਮਿਲੇ ਹਰਿਆਲੀ ਜੀਵਨ ਨੂੰ ਉਦੋਂ ਮਿਲੇ ਖੁਸ਼ਹਾਲੀ" "ਆਉ ਰਲ ਮਿਲ ਰੁੱਖ ਲਗਾਈਏ ਵਾਤਾਵਰਨ ਨੂੰ ਸਾਫ ਬਣਾਈਏ" ! ਇੰਜ: ਦਲਜੀਤ ਸਿੰਘ ਕੋਹਲੀ ਇੱਕ ਸਰਕਾਰੀ ਵਿਭਾਗ ਜਿਸ ਨੂੰ ਕੇ ਸਿੰਚਾਈ ਵਿਭਾਗ ਵੀ ਕਿਹਾ ਜਾਂਦਾ ਹੈ ਉਥੋਂ ਇੱਕ ਸੀਨੀਅਰ ਅਫਸਰ ਵਜੋਂ ਸੇਵਾ ਮੁਕਤ ਹੋਏ ਹਨ ਤੇ ਸਿਰਫ ਸਿਰਫ ਇੱਕੋ ਹੀ ਟੀਚਾ ਹੈ ਕੇ ਪਾਣੀ ਤੇ ਰੁੱਖਾਂ ਨੂੰ ਬਚਾਉਣਾ ਆਪਣਾ ਫਰਜ ਹੀ ਨਹੀਂ ਸਗੋਂ ਆਪਣਾ ਧਰਮ ਮੰਨਦੇ ਹਨ ਜਿਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਕਿ ਸਕੂਲ ਕਾਲਜਾਂ ਦੇ ਵਿਚ ਪਾਣੀ ਨੂੰ ਬਚਾਉਣ ਦੇ ਲਈ ਆਪਣੇ ਭਾਸ਼ਣ ਦੇ ਰਾਹੀਂ ਲੋਕਾਂ ਤੇ ਵਿਦਿਆਰਥੀਆਂ ਨੂੰ ਸੁਚੇਤ ਵੀ ਕਰਦੇ ਰਹਿੰਦੇ ਹਨ ਬੀਤੇ ਦਿਨੀ ਧਰਤੀ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਦੇ ਪੋਲੋਟੈਕਨੀਕਲ ਮਾਈ ਭਾਗੋ ਕਾਲਜ ਵਿਖੇ ਇੱਕ ਸਮੇਲਨ ਵਿੱਚ ਇੱਕ ਮੁੱਖ ਮਹਿਮਾਨ ਤੇ ਸਪੀਕਰ ਵਜੋਂ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ !



ਅੰਮ੍ਰਿਤਸਰ ਵਿਕਾਸ ਮੰਚ ਦੇ ਪੈਟਰਨ ਇੰਜ: ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਜਾਂ ਸਾਧਾਰਨ ਪਾਣੀ ਦੀ ਕਮੀ ਕਾਰਨ ਹੋਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾਣਾ ਚਾਹੀਦਾ ਹੈ। ਪਾਣੀ ਦੀ ਬਰਬਾਦੀ ਬਾਰੇ ਲੋਕਾਂ ਦੇ ਰਵੱਈਏ ਨੂੰ ਖ਼ਤਮ ਕਰਨ ਦੀ ਫੌਰੀ ਲੋੜ ਹੈ। ਪਿੰਡ ਪੱਧਰ 'ਤੇ ਲੋਕਾਂ ਵੱਲੋਂ ਰੇਨ ਵਾਟਰ ਹਾਰਵੈਸਟਿੰਗ ਸ਼ੁਰੂ ਕੀਤੀ ਜਾਵੇ। ਛੋਟੇ ਜਾਂ ਵੱਡੇ ਛੱਪੜ ਬਣਾ ਕੇ ਸਹੀ ਸਾਂਭ-ਸੰਭਾਲ ਕਰਕੇ ਬਰਸਾਤੀ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਨੌਜਵਾਨ ਵਿਦਿਆਰਥੀਆਂ ਨੂੰ ਇਸ ਮੁੱਦੇ ਦੀ ਸਮੱਸਿਆ ਅਤੇ ਹੱਲ ਵੱਲ ਧਿਆਨ ਦੇਣ ਦੇ ਨਾਲ-ਨਾਲ ਵਧੇਰੇ ਜਾਗਰੂਕਤਾ ਦੀ ਲੋੜ ਹੈ। ਪਾਣੀ ਦੀ ਅਸੁਰੱਖਿਆ ਅਤੇ ਘਾਟ ਵਿਕਾਸਸ਼ੀਲ ਦੇਸ਼ਾਂ ਦੇ ਕਈ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ


ਕੋਹਲੀ ਨੇ ਕਿਹਾ ਕਿ ਸਾਡੀ ਕੁਦਰਤ ਦੀ ਸੁੰਦਰਤਾ ਰੁੱਖਾਂ ਅਤੇ ਪੌਦਿਆਂ 'ਤੇ ਨਿਰਭਰ ਹੈ। ਇਸ ਤੋਂ ਬਿਨਾਂ ਕੁਦਰਤ ਉਜਾੜ ਜਾਪਦੀ ਹੈ। ਅਸੀਂ ਰੁੱਖਾਂ ਅਤੇ ਪੌਦਿਆਂ ਦੀ ਮਹੱਤਤਾ ਜਾਣਦੇ ਹਾਂ ਪਰ ਫਿਰ ਵੀ ਇਨ੍ਹਾਂ ਗੱਲਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦੇ। ਮਨੁੱਖ ਅਤੇ ਜਾਨਵਰ ਪ੍ਰਾਚੀਨ ਕਾਲ ਤੋਂ ਪੌਦਿਆਂ 'ਤੇ ਨਿਰਭਰ ਰਹੇ ਹਨ। ਪੱਥਰ ਯੁੱਗ ਵਿੱਚ, ਆਦਿਮ ਮਨੁੱਖ ਪੌਦਿਆਂ ਅਤੇ ਰੁੱਖਾਂ ਦੀਆਂ ਕੰਦਾਂ, ਜੜ੍ਹਾਂ, ਪੱਤੇ, ਫਲ ਅਤੇ ਟਾਹਣੀਆਂ ਖਾਂਦੇ ਸਨ। ਉਦੋਂ ਮਨੁੱਖ ਨੂੰ ਸਭਿਅਤਾ ਬਾਰੇ ਕੋਈ ਗਿਆਨ ਨਹੀਂ ਸੀ। ਆਦਿਮ ਮਨੁੱਖ ਆਪਣੇ ਸਰੀਰ ਨੂੰ ਰੁੱਖਾਂ ਦੇ ਪੱਤਿਆਂ ਨਾਲ ਢੱਕਦਾ ਸੀ। ਉਹ ਰੁੱਖਾਂ ਵਿੱਚ ਆਪਣਾ ਆਸਰਾ ਲੱਭਦਾ ਸੀ। ਉਹ ਜੰਗਲੀ ਜਾਨਵਰਾਂ ਤੋਂ ਬਚਣ ਲਈ ਦਰੱਖਤਾਂ 'ਤੇ ਚੜ੍ਹਦਾ ਸੀ। ਮਨੁੱਖੀ ਜੀਵਨ ਵਿੱਚ ਰੁੱਖਾਂ ਦਾ ਮਹੱਤਵ ਪਾਣੀ ਤੋਂ ਬਿਨਾਂ ਮੱਛੀ ਵਾਂਗ ਹੈ। ਸਾਨੂੰ ਰੁੱਖਾਂ ਤੋਂ ਛਾਂ, ਮਿੱਠੇ ਫਲ, ਦਵਾਈ, ਲੱਕੜ ਮਿਲਦੀ ਹੈ। ਅੱਜ ਮਨੁੱਖ ਆਪਣੇ ਸਵਾਰਥ ਦੀ ਪੂਰਤੀ ਲਈ ਬਿਨਾਂ ਸੋਚੇ-ਸਮਝੇ ਰੁੱਖਾਂ ਦੀ ਕਟਾਈ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਅਤੇ ਆਪਣੇ ਸੁਭਾਅ ਦਾ ਕਿੰਨਾ ਵੱਡਾ ਨੁਕਸਾਨ ਕਰ ਰਿਹਾ ਹੈ, ਇਸ ਬਾਰੇ ਉਸਨੂੰ ਪਤਾ ਨਹੀਂ ਹੈ



ਅੰਮ੍ਰਿਤਸਰ ਵਿਕਾਸ ਮੰਚ ਨੇ ਹਮੇਸ਼ਾ ਹੀ ਲੋਕਾਂ ਨੂੰ ਵਾਤਾਵਰਨ ਬਚਾਉਣ ਦੇ ਲਈ ਪ੍ਰੇਰਿਤ ਕੀਤਾ ਹੈ ਤੇ ਦੱਸਿਆ ਹੈ ਕਿ ਜਿੰਨੇ ਜ਼ਿਆਦਾ ਦਰੱਖਤ ਕੱਟੇ ਜਾਣਗੇ, ਚਾਹੇ ਉਹ ਸੜਕ ਦੇ ਨਿਰਮਾਣ ਲਈ ਹੋਵੇ ਜਾਂ ਕਿਸੇ ਕੰਪਨੀ ਲਈ। ਹਵਾ ਵਿੱਚ ਆਕਸੀਜਨ ਦੀ ਕਮੀ ਹੋਵੇਗੀ। ਅੱਜ ਕੱਲ੍ਹ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਫਰਨੀਚਰ ਦੀ ਮੰਗ ਵਧ ਰਹੀ ਹੈ। ਇਸੇ ਲਈ ਅਨੇਕਾਂ ਰੁੱਖ ਕੱਟੇ ਜਾ ਰਹੇ ਹਨ। ਜਿੰਨੇ ਦਰੱਖਤ ਕੱਟੇ ਜਾ ਰਹੇ ਹਨ, ਪ੍ਰਦੂਸ਼ਣ ਆਪਣੀ ਚਰਮ ਸੀਮਾ ਨੂੰ ਜਾ ਰਿਹਾ ਹੈ। ਸੜਕਾਂ 'ਤੇ ਵਾਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਾਰਬਨ ਡਾਈਆਕਸਾਈਡ, ਮੀਥੇਨ ਵਰਗੀਆਂ ਗੈਸਾਂ ਦੇ ਵਧਣ ਕਾਰਨ ਗ੍ਰੀਨਹਾਊਸ ਵੀ ਪ੍ਰਭਾਵਇਤ ਹੋ ਰਹੇ ਹਨ।



No comments:

Post a Comment